ਚੱਲ ਮਿਤਰਾ ਔਸ ਦੇਸ
ਜਿਸ ਦੇਸ ਪੀਰ ਹੋਣਾ ਗੁਨਾਹ ।
ਜਿਥੇ ਸਾਹਿਬਾ ਰਾਜ ਏ ਕਰਦੀ ,
ਦੇਂਦੀ ਬੁਧੀ ਦੀ ਨੀਵ ਹਿਲਾ ।
ਮਹਿਵਾਲ ਦੀ ਗਤ ਮਾੜਚੂ
ਦਰ ਦਰ ਧੱਕੇ ਖਾ ।
ਊਹ ਉਠਦਾ , ਸੰਬਲਦਾ , ਗਿਰਦਾ ,
ਨਾਮ ਲੈਂਦਾ ਸੱਚੇ ਇਸ਼ਕ਼ ਦਾ ।
ਪੀਰ ਦੇ ਚਰਨ ਏ ਲੱਬਦਾ ।
ਜੋ ਪਾਵੇ ਸੱਚੇ ਰਾਹ ।
ਕੋਸ਼ਿਸ਼ ਊਹ ਨਾ ਛੱਡਦਾ
ਆਪਣੀ ਤਲਾਸ਼ ਊਹ ਜਾਰੀ ਰੱਖਦਾ
ਲੈਣਾ ਲੱਬ ਸੱਚ ਦਾ ਰਾਹ ਊਸ ਨੇ
ਚੱਲ ਪਿਆ ਓਹ ਕਰਨ ਆਪਣੀ ਤਲਾਸ਼ ।
ਪੀਰ ਨਹੀਂ ਤੇ ਕੀ ਸਹੀ
ਹੈ ਤੇ ਨਾ ਓਹਨਾ ਦਾ ਸੁਨੇਹੇ ।
ਸਿਖ ਓਹਨਾ ਦੇ ਸੁਨੇਹੇਆਂ ਤੋਂ
ਹੋਣ ਗੇ ਓਸ ਦੇ ਦੁਖਾਂ ਦੇ ਨਾਬੇੜੇ ।
ਆਖੀਰ ਕੋਸ਼ਿਸ਼ ਰੰਗ ਲੇਆਈ
ਦੁਖਾਂ ਨੂੰ ਬਣ ਕੇ ਬੇੜ ਈਆਂ
ਉਸ ਸੁੱਟ ਇਆ ਰਾਵੀ ਦਰਿਆ ।
ਓਹ ਤੁਰ ਪੇਆ ਸੱਚੇ ਰਾਹ ਤੇ
ਗੁਣ ਪੀਰਾਂ ਦੇ ਓਹ ਪਾ ।
ਮੱਥੇ ਚਮਕ ਸੱਚ ਦੀ ਦਿਸਦੀ
ਨੂਰ ਰੂਹਾਨੀ ਗਿਆਨ ਨਾਲ
ਜੋ ਕਿਸਮਤ ਉਸਦੀ ਬਦਲਦੀ ।
ਚਲ ਪਿਆ ਉਦਾਸੀ ਕਰਨ ਓਹ
ਦੁਨਿਆ ਨੂੰ ਪਾਣ ਸਿਧੇ ਰਾਹ ।
ਲੇਖਕ :
ਜਸਦੀਪ ਸਿੰਘ
kaim likhi hai veere:)liked ur thinking:)
ReplyDeleteExcellent stuff yar.....Keep up the good work...God Bless u
ReplyDelete